Call Us
9914403535
ਵਿਦਿਆ ਸੰਸਾਰ ਦਾ ਉਹ ਨੇਤਰ ਹੈ ਜਿਸ ਤੋ ਬਿਨਾ ਮਨੁੱਖੀ ਜੀਵਨ ਅਧੂਰਾ ਹੈ, ਵਿਦਿਆ ਉਹ ਚਾਨਣ ਮੁਨਾਰਾ ਹੈ ਜਿਹੜਾ ਨੇਤਰਹੀਨ ਲੋਕਾਂ ਨੂੰ ਵੀ ਵਿਦਿਆ ਗਿਆਨ ਦੀ ਬਲ ਸ਼ਕਤੀ ਨਾਲ, ਬਹੁਤ ਉੱਚੇ ਸੁੱਚੇ ਮੁਕਾਮ ਤੇ ਪਹੁੰਚਾ ਦਿੰਦਾ ਹੈ । ਗੁਰਬਾਣੀ ਵਿੱਚ ਵਿਦਿਆ ਨੂੰ ਪਰਉਪਕਾਰ ਦਾ ਜਰੀਆ ਮੰਨਿਆ ਗਿਆ ਹੈ।
ਸਰਬੰਸਦਾਨੀ ਸਾਹਿਬ ਏ ਕਮਾਲ ਦਸਮ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦੇ ਪਿਤਾ ਇਹ ਉਪਾਧੀ ਹਾਸਲ ਕਰਨ ਵਾਲੇ ਪਹਿਲੇ ਮਹਾਬਲੀ ਅਵਤਾਰ ਹੋਏ ਹਨ ਜਿਨ੍ਹਾਂ ਆਪਣੀ ਸ਼ਮਸੀਰ ਦੀ ਚਮਕ ਖੰਡੇ ਦੀ ਧਾਰ ਨਾਲ ਸਦੀਆਂ ਦੀ ਗੁਲਾਮੀ ਇਸ ਮੁਲਕ ਤੋ ਖਤਮ ਕੀਤੀ।
ਦਾਸ ਨੇ ਆਪਣੇ ਜੀਵਨ ਦੇ 50 ਸਾਲ ਸਾਹਨੇਵਾਲ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਦੀਆਂ ਮਹਾਨ ਸੇਵਾਵਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਬਖਸ਼ਿਸ਼ ਹੋਈਆਂ।ਸੰਗਤ ਦੀ ਵਿਸ਼ੇਸ਼ ਇੱਛਾ ਭਾਵਨਾ ਪ੍ਰੇਰਣਾ ਸਦਕਾ ਕਲਗੀਧਰ ਐਜੁਕੇਸ਼ਨ ਟਰੱਸਟ ਦੀ ਯੋਗ ਅਗਵਾਈ ਹੇਠ ਕਲਗੀਧਰ ਅਕੈਡਮੀ ਸੀ. ਸੈ. ਸਕੂਲ, ਦੁਗਰੀ ਹੋਂਦ ਵਿੱਚ ਲਿਆਈ ਗਈ। ਇਹ ਉਹ ਪਵਿਤੱਰ ਧਰਤੀ ਹੈ ਜਿਸ ਨੂੰ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋ ਪ੍ਰਾਪਤ ਹੈ ਜਿਵੇਂ ਕਿ ਗ: ਸੋਮਾਸਰ ਸਹਿਬ ਟਿੱਬਾ, ਗ: ਰੇਰੂ ਸਹਿਬ ਨੰਦਪੁਰ ਸਾਹਨੇਵਾਲ । ਇਸ ਕਰਕੇ ਇਸ ਸੰਸਥਾ ਦਾ ਨਾਮ ਦਸਮ ਪਿਤਾ ਜੀ ਦੇ ਨਾਮ ਨਾਲ ਰੱਖਿਆ ਗਿਆ।
ਜਿੱਥੇ ਇਸ ਸਕੂਲ ਵਿੱਚ ਸੰਸਾਰੀ ਵਿਦਿਆ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਯੁੱਗ ਦੇ ਹਾਣ ਦੇ ਹਰ ਸਾਧਨ ਪੈਦਾ ਕੀਤੇ ਗਏ ਹਨ ਆਉਣ ਵਾਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਉਸਦੇ ਨਾਲ ਨਾਲ ਮਨੁੱਖੀ ਜਿੰਦਗੀ ਦੇ ਚਰਿੱਤਰ ਨਿਰਮਾਣ ਦੀ ਧਾਰਾ ਨੂੰ ਸਹੀ ਦਿਸ਼ਾ ਅਤੇ ਦਸ਼ਾ ਵਿੱਚ ਰੱਖਣ ਲਈ ਗੁਰਬਾਣੀ ਦਾ ਪ੍ਰਮੁੱਖ ਪ੍ਰਭਾਵ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਇਸੇ ਕਾਰਨ ਇਸ ਸਕੂਲ ਦੀ ਹੋਂਦ ਅਰਦਾਸ ਨਾਲ ਸ਼ੁਰੂ ਹੋਈ ਸੀ ਹਰ ਰੋਜ ਬੱਚਿਆਂ ਦੀ ਵਿਦਿਆ ਪ੍ਰਾਪਤੀ ਦੀ ਆਰੰਭਤਾ ਅਰਦਾਸ ਨਾਲ ਹੁੰਦੀ ਹੈ, ਸੰਸਾਰ ਪੱਧਰ ਤੇ ਇਸ ਸਕੂਲ ਦੀ ਇੱਕ ਵੱਖਰੀ ਪਹਿਚਾਣ ਹੈ ਅਤੇ ਕਲਗੀਧਰ ਅਕੈਡਮੀ ਸਕੂਲ ਦੇ ਬੱਚਿਆਂ ਵੱਲੋ ਖੁਦ ਕੀਤੀ ਜਾਂਦੀ ਅਰਦਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ । ਹੁਣ ਤੱਕ ਕਲਗੀਧਰ ਅਕੈਡਮੀ ਵਿੱਚ ਦਸਮ ਪਾਤਸ਼ਾਹ ਜੀ ਦੇ ਦਿੱਤੇ ਫਲਸਫੇ ਨੂੰ ਲਾਗੂ ਕਰਨ ਦੇ ਹਰ ਸੰਭਵ ਯਤਨ ਜਾਰੀ ਹਨ ਅਤੇ ਭਵਿੱਖ ਵਿੱਚ ਵੀ ਹੋਰ ਮਜਬੂਤ ਹੋ ਕੇ ਇਹਨਾਂ ਨੂੰ ਸੰਭਾਲਾਂਗੇ ਜਿਵੇਂ ਫੁੱਲ ਦੀ ਮਹਿਕ ਦੀ ਤਰਜ' ਤੇ ਸੰਸਾਰ ਭਰ ਵਿੱਚ ਵਿਦਵਤਾ ਪ੍ਰਗਟ ਹੋਵੇਗੀ।
ਸੰਤ ਬਾਬਾ ਹਰੀ ਸਿੰਘ ਜੀ ਰੰਧਾਵਾ
ਸਰਪ੍ਰਸੱਤ
ਕਲਗੀਧਰ ਐਜੁਕੇਸ਼ਨ ਟਰੱਸਟ (ਰਜਿ.)